ਸਿਰ ਤੇ ਕਮਰ ਦਰਦ ਦਾ ਇਲਾਜ ਹੈ ਗੁੜ-ਜੀਰੇ ਦਾ ਪਾਣੀ
Cumin seeds jaggery water benefits : ਜੀਰਾ ਅਤੇ ਗੁੜ ਦਾ ਇਸਤੇਮਾਲ ਹਰ ਭਾਰਤੀ ਰਸੋਈ ਵਿੱਚ ਕੀਤਾ ਜਾਂਦਾ ਹੈ। ਜਿੱਥੇ ਜੀਰਾ ਖਾਣੇ ਦਾ ਸਵਾਦ ਵਧਾਉਂਦਾ ਹੈ ਉੱਥੇ ਹੀ ਗੁੜ ਦੀ ਮਿਠਾਸ ਨਾਲ ਮਿੱਠੇ ਭੋਜਨਾਂ ਦਾ ਜ਼ਾਇਕਾ ਹੋਰ ਵੀ ਵਧ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗੁੜ ਅਤੇ ਜੀਰੇ ਦਾ ਪਾਣੀ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਇਸ ਪਾਣੀ ਤੋਂ ਹੋਣ ਵਾਲੇ ਫ਼ਾਇਦਿਆਂ ਦੇ ਬਾਰਾਂ ਵਿੱਚ ਦੱਸਾਂਗੇ।

Cumin seeds jaggery water benefits
ਇਸ ਤਰ੍ਹਾਂ ਬਣਾਕੇ ਪੀਓ ਗੁੜ ਤੇ ਜੀਰੇ ਦਾ ਪਾਣੀ — ਇੱਕ ਭਾਂਡੇ ਵਿੱਚ 2 ਕੱਪ ਪਾਣੀ ਚ 1 ਚਮਚ ਗੁੜ ਅਤੇ 1 ਚਮਚ ਜੀਰਾ ਦਾ ਮਿਲਾਕੇ ਚੰਗੀ ਤਰ੍ਹਾਂ ਉਬਾਲ ਲਓ। ਫਿਰ ਕੋਸਾ ਹੋਣ ਉੱਤੇ ਇਸ ਪਾਣੀ ਨੂੰ ਪੀਓ।

Cumin seeds jaggery water benefits
ਸੇਵਨ ਕਰਨ ਦਾ ਤਰੀਕਾ — ਇਸ ਪਾਣੀ ਨੂੰ ਰੋਜ਼ ਸਵੇਰੇ ਦੇ ਖਾਣ ਤੋਂ ਪਹਿਲਾਂ ਇੱਕ ਕੱਪ ਪੀਓ।

Cumin seeds jaggery water benefits
ਅਨੀਮੀਆ 'ਚ ਫ਼ਾਇਦੇਮੰਦ — ਅਨੀਮੀਆ ਦੀ ਸਮੱਸਿਆ ਹੋਣ ਉੱਤੇ ਗੁੜ ਅਤੇ ਜੀਰੇ ਵਾਲਾ ਪੀਣਾ ਸ਼ੁਰੂ ਕਰੋ।ਰੋਜ਼ਾਨਾ ਇਸ ਪਾਣੀ ਨੂੰ ਪੀਣ ਨਾਲ ਕੁੱਝ ਹੀ ਦਿਨਾਂ ਵਿੱਚ ਖ਼ੂਨ ਵਿੱਚ ਮੌਜੂਦ ਅਸ਼ੁੱਧੀਆਂ ਦੂਰ ਹੋਣ ਦੇ ਨਾਲ ਅਨੀਮੀਆ ਤੋਂ ਵੀ ਰਾਹਤ ਮਿਲੇਗੀ।

ਸਿਰਦਰਦ ਤੋਂ ਦਿਵਾਏ ਰਾਹਤ — ਸਿਰਦਰਦ ਤੋਂ ਪਰੇਸ਼ਾਨ ਹੋ ਤਾਂ ਗੁੜ ਅਤੇ ਜੀਰੇ ਦਾ ਪਾਣੀ ਪੀਓ। ਲਗਾਤਾਰ ਇਸ ਪਾਣੀ ਨੂੰ ਪੀਣ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।

ਇੰਮਿਊਨ ਸਿਸਟਮ ਨੂੰ ਕਰੇ ਮਜ਼ਬੂਤ — ਜੀਰਾ ਅਤੇ ਗੁੜ ਦਾ ਪਾਣੀ ਕੁਦਰਤੀ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਕਬਜ਼, ਗੈਸ ਅਤੇ ਢਿੱਡ ਦਰਦ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਦਾ ਕੰਮ ਕਰਦਾ ਹੈ। ਇੰਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਸਵੇਰੇ 1 ਗਲਾਸ ਜੀਰੇ ਅਤੇ ਗੁੜ ਵਾਲਾ ਪਾਣੀ ਪੀਣਾ ਸ਼ੁਰੂ ਕਰ ਦਿਓ।

ਮਾਹਵਾਰੀ ਦੇ ਦਰਦ 'ਚ ਆਰਾਮ — ਬਹੁਤ ਸਾਰੀਆਂ ਔਰਤਾਂ ਨੂੰ ਮਾਹਵਾਰੀ ਦੇ ਦੌਰਾਨ ਦਰਦ ਜਾਂ ਅਨਿਯਮਿਤਤਾ ਰਹਿੰਦੀ ਹੈ। ਇਨ੍ਹਾਂ ਪਰੇਸ਼ਾਨੀਆਂ ਵਿੱਚ ਇਹ ਪਾਣੀ ਪੀਣਾ ਬਹੁਤ ਆਰਾਮ ਪਹੁੰਚਾਉਂਦਾ ਹੈ।

ਕਮਰ ਦਰਦ ਦਾ ਇਲਾਜ — ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਪਿੱਠ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਗੁੜ ਅਤੇ ਜੀਰੇ ਵਾਲਾ ਪਾਣੀ ਪੀਣ ਨਾਲ ਕੁੱਝ ਹੀ ਦਿਨਾਂ ਵਿੱਚ ਤੁਹਾਡੀ ਸਮੱਸਿਆ ਦੂਰ ਹੋ ਜਾਵੇਗੀ।

0 coment�rios: